2020

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Shauni | Raj Kakra | Harmeet Aulakh | Rhythm Boyz

Singer : Raj Kakra, Harmeet Aulakh
Lyrics : Raj Kakra
Music : X Cross Studio
Project by : Mani Maan

Lyrics :
ਸਾਡੇ ਹੱਕ ਦੱਬਣ ਦੀਆਂ ਜੋ ਜਿੱਦਾਂ ਤੂੰ ਫੜੀਆਂ ਨੇ,
ਕਿੱਲਾ ਤੇਰੀ ਧੌਣ ਚੋਂ ਕੱਢਣਾ ਸਾਡੀਆਂ ਅੜੀਆਂ ਨੇ,
ਫੌਜਾਂ ਤੇਰੀਆਂ ਦੇ ਅੱਗੇ ਲੋਕਾਂ ਨੇ ਛਾਤੀ ਡਾਹ ਲਈ..
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ..

ਦਿੱਲੀਏ ਨੀ ਭੇਜ ਸੁਨੇਹਾਂ ਤੂੰ ਆਪਣੇ ਆਕਿਆਂ ਨੂੰ,
ਪਰਖਣ ਨਾ ਵਾਰੀ ਵਾਰੀ ਫਸਲਾਂ ਦੇ ਰਾਖਿਆਂ ਨੂੰ,
ਤੜਪੇਂਗੀ ਧੌਣ ਤੇਰੀ ਤੇ ਲੋਕਾਂ ਜਦ ਲੱਤ ਟਿਕਾ ਲਈ,
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ,

ਕਾਮਿਆਂ ਦੇ ਕਾਫਲਿਆਂ ਨੇ ਸੋਧੇ ਅਰਦਾਸੇ ਨੇ,
ਜੱਥੇ ਮਰਜੀਵੜਿਆਂ ਦੇ ਹੁਣ ਚਾਰੇ ਪਾਸੇ ਨੇ,
ਨੱਚਣਗੇ ਹਿੱਕ ਤੇਰੀ ਤੇ ਲੋਕਾਂ ਨੇ ਸਹੁੰ ਅੱਜ ਖਾ ਲਈ,
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ..

ਫਿਰਦੀ ਏ ਤੂੰ ਹੰਕਾਰੀ ਕਿੱਡੀ ਕੁ ਵੱਡੀ ਏਂ.
ਸਾਡੇ ਤਾਂ ਬਾਬਿਆਂ ਨੇ ਤੂੰ ਜਿੱਤ ਜਿੱਤ ਕੇ ਛੱਡੀ ਏਂ…
ਪਾਉਣੀ ਏ ਨੱਕ ਤੇਰੇ ਨੂੰ ਲੋਕਾਂ ਨੇ ਨੱਥ ਘੜਾ ਲਈ…
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ…

Follow us on –
YouTube – http://bit.ly/RhythmBoyz
Facebook – https://m.facebook.com/RBzEnt/
Instagram – https://www.instagram.com/rhythmboyzentertainment